Why are there so many factions even among Sikhs?

Forums Future of Sikhi & Sikhs Why are there so many factions even among Sikhs?

 • Post
  Karnail Singh
  Participant
  IN
  Why are there so many factions even among Sikhs?
  Let us understand the reasons for factionalism among Sikhs based on Gurbani.  Guru Sahib explains the reason for this is man’s own selfish thinking.
  ( srigranth.org 366)
  ੴ ਸਤਿਗੁਰ ਪ੍ਰਸਾਦਿ ॥ਰਾਗੁ ਆਸਾ ਘਰੁ ੨ ਮਹਲਾ ੪ ॥
  ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
  ਕਿਸ ਹੀ ਧੜਾ ਕੀਆ  ਕੁੜਮ ਸਕੇ ਨਾਲਿ ਜਵਾਈ ॥
  ਕਿਸ ਹੀ ਧੜਾ ਕੀਆ  ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ  ਹਰਿ ਰਹਿਆ ਸਮਾਈ ॥੧॥
  ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
  ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ
  ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
  ਜਿਨ੍ਹ ਸਿਉ ਧੜੇ ਕਰਹਿ  ਸੇ ਜਾਹਿ ॥
  ਝੂਠੁ ਧੜੇ ਕਰਿ  ਪਛੋਤਾਹਿ ॥
  ਥਿਰੁ ਨ ਰਹਹਿ  ਮਨਿ ਖੋਟੁ ਕਮਾਹਿ ॥
  ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
  ਏਹ ਸਭਿ ਧੜੇ  ਮਾਇਆ ਮੋਹ ਪਸਾਰੀ ॥
  ਮਾਇਆ ਕਉ  ਲੂਝਹਿ ਗਾਵਾਰੀ ॥
  ਜਨਮਿ ਮਰਹਿ  ਜੂਐ ਬਾਜੀ ਹਾਰੀ ॥
  ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
  ਕਲਿਜੁਗ ਮਹਿ ਧੜੇ  ਪੰਚ ਚੋਰ ਝਗੜਾਏ ॥
  ਕਾਮੁ  ਕ੍ਰੋਧੁ  ਲੋਭੁ  ਮੋਹੁ  ਅਭਿਮਾਨੁ ਵਧਾਏ ॥
  ਜਿਸ ਨੋ ਕ੍ਰਿਪਾ ਕਰੇ  ਤਿਸੁ ਸਤਸੰਗਿ ਮਿਲਾਏ ॥
  ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
  ਮਿਥਿਆ ਦੂਜਾ ਭਾਉ  ਧੜੇ ਬਹਿ ਪਾਵੈ ॥
  ਪਰਾਇਆ ਛਿਦ੍ਰ ਅਟਕਲੈ  ਆਪਣਾ ਅਹੰਕਾਰੁ ਵਧਾਵੈ ॥
  ਜੈਸਾ ਬੀਜੈ  ਤੈਸਾ ਖਾਵੈ ॥
  ਜਨ ਨਾਨਕ ਕਾ  ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
  It has been mentioned that our MANN is guided by our personal interests. When we  don’t  accept the principles given by Gurumat then factions are formed.
  Guru Sahib has told that there are only two types of people in the world:
  (1) <b>Gurmukh – </b>whose Mann is groomed according to Gurumat and they live in the world according to that groomed Mann.
  2) <b>Manmukh </b>- Those who wander in the world according to their corrupt Mann. Guru wants the good of all and wants even the Manmukhs to take divine qualities and live a joyful life.
  Thus, although according to Gurmat there are only two types of people in the world, that is, there are only two factions, but the question is, why are there so many factions of those who call themselves Gursikhs?  According to my opinion, the reason for these factions of Gurmukhs is the different interpretation of Gurbani by each faction according to their opinion.
  For example consider the doctrine of reincarnation:
  <b>First faction </b>:
  According to divine laws, every person’s physical birth takes place with the conjugation of his/her parents.  After this, his mental birth in the Guru’s house takes place only if he abandons his own corrupt thinking and accepts virtues with the grace of Guru. Guru teaches him to live a blissful life in the society by grooming his Mann. According to Gurmat, it is called taking birth in Guru’s house, it is his reincarnation. It is the path of living salvation, physical death has nothing to do with it.Taking the guru’s advice, the person comes to understand the man-made theories of reincarnation after death.  This is called living liberation :
  <b>ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥</b>
  ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥
  ( srigranth.org 300)
  According to this faction, Guru Sahib says that no one knows where a person goes after death:  (srigranth.org 648)
  ਮਃ ੧ ॥ ਇਕ ਦਝਹਿ  ਇਕ ਦਬੀਅਹਿ ਇਕਨਾ ਕੁਤੇ ਖਾਹਿ ॥
  ਇਕਿ  ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ  ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
  <b>Second faction :</b>
  This faction believes in “varna ashram dharam” theory of Brahmanism. According to which one goes to heaven or hell after physical death depending on the deeds done.  There are very detailed methods as to how much time the deceased has to reach heaven/ what and how much materials he needs to reach there.  How he is to be reborn as a Brahmin, Khatri, Vaishya or Shudra by Brahma, based on his deeds. All procedures are well written by the priest.  This faction also calls itself the Guru’s Sikhs.  In the place of the Brahmin priest, this action is performed by Granthi in Sikhs of this faction.  At the time of funeral of a deceased person, a bundle containing some clothes, kitchen food, plate, spoon, glasses, some other utensils, plastic shoes, etc. is placed in the presence of Guru Granth Sahib.  Granthi prays that all these things reach the deceased in heaven. Then he takes this bundle to his home.  This practice is prevalent in almost all the villages surrounding Amritsar.  Most of the Dera-heads in Punjab preach this “varna ashram dharam” theory of reincarnation/heaven and hell.  If faction no. 1 tries to explain, then faction no. 2 gives reference to Hemkunt story and Puratan Janam Sakhis in which the Guru Sahib is said to have reincarnated to a Ghogrh/crow/snake/ by marking him/her. How in the previous life he/she did something bad actions. How these animals were reincarnated, suffering and Guru liberated them by killing now.
  (Reference: Sakhi of Bacitar Natak. Guru Kiya Sakhiyan/Bhai Swarup Singh Kaushik: 93-Sakhi Ghogar Ka Udhar Karne Ki Chali/ 95 – Sakhi Kan Te Sarp Ke Udhar Ki Chali)
  <b>Solution :</b>
  By considering other aspects of this mutual factionalism, let’s find a solution according to Gurmat so that the factionalism ends.  All factions agree with this fact that the tenth Patshah Guru Gobind Singh ji has ordered us to follow “Guru Granth Sahib”.  Whatever sakhi/stories are compatible to the Gurbani of Guru Granth Sahab, they should be taken to heart and the rest should be discarded.  This is the clear order of Guru Sahib.  This will eliminate all factionalism.
  ( srigranth.org 646)
  ਮਃ ੩ ॥
  ਇਕਾ ਬਾਣੀ  ਇਕੁ ਗੁਰੁ ਇਕੋ ਸਬਦੁ ਵੀਚਾਰਿ ॥
  ਸਚਾ ਸਉਦਾ  ਹਟੁ ਸਚੁ ਰਤਨੀ ਭਰੇ ਭੰਡਾਰ ॥
  ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
  ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
  ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
  ਨਾਨਕ  ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
  Karnail Singh.
  <!–/data/user/0/com.samsung.android.app.notes/files/clipdata/clipdata_bodytext_240612_101130_176.sdocx–>

  Punjabi translation :

  ਸਿਖਾਂ ਵਿੱਚ ਵੀ ਏਨੀਆਂ ਧੜੇਬੰਦੀਆਂ ਕਿਉਂ ਹਨ ?

  ਸਿਖਾਂ ਵਿੱਚ ਧੜੇਬੰਦੀ ਹੋਣ ਦੇ ਕਾਰਨਾਂ ਬਾਰੇ  ਗੁਰਬਾਣੀ ਅਧਾਰਿਤ ਸਮਝੀਏ। ਗੁਰੂ ਸਾਹਿਬ ਇਸਦਾ ਕਾਰਨ ਮਨੁੱਖ ਦੀ ਆਪਣੀ ਸਵਾਰਥੀ ਸੋਚ ਦੱਸਦੇ ਹਨ ।
  ( srigranth.org 366 )
  ੴ ਸਤਿਗੁਰ ਪ੍ਰਸਾਦਿ ॥
  ਰਾਗੁ ਆਸਾ ਘਰੁ ੨ ਮਹਲਾ ੪ ॥
  ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
  ਕਿਸ ਹੀ ਧੜਾ ਕੀਆ  ਕੁੜਮ ਸਕੇ ਨਾਲਿ ਜਵਾਈ ॥
  ਕਿਸ ਹੀ ਧੜਾ ਕੀਆ  ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ  ਹਰਿ ਰਹਿਆ ਸਮਾਈ ॥੧॥
  ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
  ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ
  ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
  ਜਿਨ੍ ਸਿਉ ਧੜੇ ਕਰਹਿ  ਸੇ ਜਾਹਿ ॥
  ਝੂਠੁ ਧੜੇ ਕਰਿ  ਪਛੋਤਾਹਿ ॥
  ਥਿਰੁ ਨ ਰਹਹਿ  ਮਨਿ ਖੋਟੁ ਕਮਾਹਿ ॥
  ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
  ਏਹ ਸਭਿ ਧੜੇ  ਮਾਇਆ ਮੋਹ ਪਸਾਰੀ ॥
  ਮਾਇਆ ਕਉ  ਲੂਝਹਿ ਗਾਵਾਰੀ ॥
  ਜਨਮਿ ਮਰਹਿ  ਜੂਐ ਬਾਜੀ ਹਾਰੀ ॥
  ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
  ਕਲਿਜੁਗ ਮਹਿ ਧੜੇ  ਪੰਚ ਚੋਰ ਝਗੜਾਏ ॥
  ਕਾਮੁ  ਕ੍ਰੋਧੁ  ਲੋਭੁ  ਮੋਹੁ  ਅਭਿਮਾਨੁ ਵਧਾਏ ॥
  ਜਿਸ ਨੋ ਕ੍ਰਿਪਾ ਕਰੇ  ਤਿਸੁ ਸਤਸੰਗਿ ਮਿਲਾਏ ॥
  ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
  ਮਿਥਿਆ ਦੂਜਾ ਭਾਉ  ਧੜੇ ਬਹਿ ਪਾਵੈ ॥
  ਪਰਾਇਆ ਛਿਦ੍ਰ ਅਟਕਲੈ  ਆਪਣਾ ਅਹੰਕਾਰੁ ਵਧਾਵੈ ॥
  ਜੈਸਾ ਬੀਜੈ  ਤੈਸਾ ਖਾਵੈ ॥
  ਜਨ ਨਾਨਕ ਕਾ  ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
  – ਤੇ ਦੱਸਿਆ ਹੈ ਕਿ ਜਦ  ਸਾਡੀ ਸੋਚ ਨਿੱਜੀ ਸਵਾਰਥਾਂ ਤੇ ਟਿਕੀ ਹੈ, ਗੁਰਮਤਿ ਦੇ ਦਿੱਤੇ  ਸਿਧਾਂਤਾਂ ਨੂੰ ਨਹੀ ਮੰਨਦੀ ਤਾਂ ਧੜੇ ਬਣਦੇ ਹਨ । ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸੰਸਾਰ ਵਿੱਚ ਦੋ ਤਰ੍ਹਾਂ ਦੇ ਮਨੁੱਖ ਹਨ :
  (1) <b>ਗੁਰਮੁੱਖ – </b>ਜਿਨ੍ਹਾ ਦੇ ਮਨ ਦੀ ਘਾੜਤ ਗੁਰਮਤਿ ਅਨੁਸਾਰ ਘੜੀ ਗਈ ਹੈ ਤੇ ਉਹ ਸੰਸਾਰ ਵਿੱਚ ਉਸ ਘੜੇ ਹੋਏ ਮਨ ਅਨੁਸਾਰ ਵਿਚਰਦੇ ਹਨ।
  (2) <b>ਮਨਮੁੱਖ</b> – ਜਿਹੜੇ ਆਪਣੇ ਵਿਕਾਰੀ ਮਨ ਅਨੁਸਾਰ ਸੰਸਾਰ ਵਿੱਚ ਵਿਚਰਦੇ ਹਨ।
  ਗੁਰੂ ਸਭਨਾ ਦਾ ਭਲਾ ਲੋਚਦਾ ਹੈ ਤੇ ਚਾਹੁੰਦਾ ਹੈ ਕਿ ਮਨਮੁੱਖ ਵੀ ਰੱਬੀ ਗੁਣ ਲੈਕੇ, ਆਨੰਦਮਈ ਜੀਵਨ ਜਿਉਂਣ। ਇਸ ਤਰਾਂ, ਭਾਵੇਂ ਗੁਰਮਤਿ ਅਨੁਸਾਰ ਸੰਸਾਰ ਵਿੱਚ ਦੋ ਹੀ ਤਰਾਂ ਦੇ ਮਨੁੱਖ ਹਨ ਭਾਵ ਦੋ ਹੀ ਧੜੇ ਹਨ ਪਰ ਸਵਾਲ ਇਹ ਹੈ ਕਿ ਆਪਣੇ ਆਪ ਨੂੰ ਗੁਰਮੁੱਖ ਕਹਿਲਾਉਣ ਵਾਲਿਆਂ ਦੇ ਵੀ ਏਨੇ ਧੜੇ ਕਿਉਂ ਬਣੇ ਹੋਏ ਹਨ? ਮੇਰੀ ਥੋੜੀ ਮਤ  ਮੁਤਾਬਕ , ਗੁਰਮੁੱਖਾਂ ਦੇ ਇਨ੍ਹਾ ਧੜਿਆਂ ਦਾ ਕਾਰਨ, <b>ਹਰੇਕ ਧੜੇ ਰਾਹੀਂ ਆਪਣੀ ਆਪਣੀ ਮਤ ਅਨੁਸਾਰ,  ਗੁਰਬਾਣੀ  ਦੀ ਕੀਤੀ ਜਾ ਰਹੀ ਵੱਖਰੀ ਵੱਖਰੀ ਵਿਆਖਿਆ ਹੈ।</b>
  <b>ਉਦਾਹਰਣ ਦੇ ਤੌਰ ਤੇ ਪੁਨਰ-ਜਨਮ ਦਾ ਸਿਧਾਂਤ:</b>
  <b>ਇੱਕ ਧੜਾ:</b>
  ਰੱਬੀ ਨਿਯਮਾਂ ਅਨੁਸਾਰ ਹਰ ਵਿਅਕਤੀ ਦਾ ਸਰੀਰਕ ਜਨਮ ਆਪਣੇ ਮਾਂ-ਪਿਓ ਦੇ ਸੰਯੋਗ ਨਾਲ ਹੁੰਦਾ ਹੈ। ਇਸਤੋਂ ਬਾਅਦ ਉਸਦਾ ਗੁਰੂ ਦੇ ਘਰ ਵਿੱਚ ਮਾਨਸਿਕ ਜਨਮ ਤਾਂ ਹੁੰਦਾ ਹੈ ਜੇ ਉਹ ਆਪਣੀ ਮਨ ਦੀ ਮਤ ਤਿਆਗ ਕੇ  ਗੁਰੂ ਦੀ ਮਤ  ਲੈਂਦਾ ਹੈ। ਗੁਰੂ ਉਸਦੀਆਂ ਇੰਦਰੀਆਂ/ ਗਿਆਨ ਇੰਦਰੀਆਂ ਦੀ ਨਵੀਂ ਘਾੜਤ ਘੜਕੇ ਉਸਨੂੰ ਸਮਾਜ ਵਿੱਚ  ਆਨੰਦਮਈ ਜੀਵਨ ਜਿਉਂਣ ਦੀ ਜਾਚ ਸਿਖਾਉਂਦਾ ਹੈ। ਗੁਰਮਤਿ ਅਨੁਸਾਰ ਇਸਨੂੰ ਗੁਰੂ ਦੇ ਘਰ ਜਨਮ ਲੈਣਾ ਕਹਿੰਦੇ ਹਨ, ਇਹ ਉਸਦਾ ਪੁਨਰ-ਜਨਮ ਹੈ। ਇਹ ਜਿਊਂਦੇ ਜੀਅ ਮੁਕਤੀ ਦਾ ਮਾਰਗ ਹੈ, ਸਰੀਰਕ ਮੌਤ ਦਾ ਇਸ ਨਾਲ ਕੋਈ ਸਰੋਕਾਰ ਨਹੀਂ।
  ਗੁਰੂ ਦੀ ਮੱਤ ਲੈਕੇ, ਉਸਨੂੰ ਮਨੁੱਖ ਦੁਆਰਾ ਘੜੀਆਂ ਗਈਆਂ, ਮੌਤ-ਉਪਰੰਤ ਪੁਨਰ-ਜਨਮ ਦੀਆਂ ਥਿਊਰੀਆਂ ਦੀ ਸਮਝ ਪੈ ਜਾਂਦੀ ਹੈ। ਇਸਨੂੰ ਜਿਉਂਦੇ-ਜੀਅ ਮੁਕਤ ਹੋਣਾ ਕਹਿੰਦੇ ਹਨ :
  <b>ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥</b>
  ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥
  ( srigranth.org 300)
  ਇਸ ਧੜੇ ਮੁਤਾਬਕ ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਪਤਾ ਨਹੀਂ ਮਰਨ ਤੋਂ ਬਾਅਦ ਵਿਅਕਤੀ ਕਿੱਥੇ ਜਾ ਸਮਾਉਂਦਾ ਹੈ :
  (srigranth.org 648)
  ਮਃ ੧ ॥ ਇਕ ਦਝਹਿ  ਇਕ ਦਬੀਅਹਿ ਇਕਨਾ ਕੁਤੇ ਖਾਹਿ ॥
  ਇਕਿ  ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ  ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥

  <b>ਦੂਜਾ ਧੜਾ</b> :
  ਇਹ ਧੜਾ ਬ੍ਰਾਹਮਣ ਦੀ ਪੁਰਾਤਨ ” ਵਰਣ ਆਸ਼ਰਮ ਧਰਮ” ਵਿਚਾਰਧਾਰਾ ਨੂੰ ਮੰਨਦਾ ਹੈ ਜਿਸ ਅਨੁਸਾਰ ਵਿਅਕਤੀ ਕੀਤੇ ਹੋਏ ਕਰਮਾਂ ਦੇ ਅਧਾਰ ਤੇ ਸਰੀਰਕ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਜਾਂਦਾ ਹੈ। ਇਸਦੇ ਬਹੁਤ ਵਿਸਥਾਰ ਵਿੱਚ ਵਿਧੀਆਂ ਹਨ ਕਿ ਮ੍ਰਿਤਕ  ਨੇ ਕਿੰਨੇ ਸਮੇ ਵਿੱਚ ਸਵਰਗ ਪਹੁੰਚਣਾ ਹੈ/ ਉਸਨੂੰ ਕਿਹੜਾ ਤੇ ਕਿੰਨਾ ਤੋਸਾ ਚਾਹੀਦਾ ਹੈ। ਉਸਦੇ ਕੀਤੇ ਕਰਮਾਂ ਦੇ ਅਧਾਰ ਤੇ ਉਸਦਾ ਬ੍ਰਹਮਾ ਜੀ ਦੁਆਰਾ ਬ੍ਰਾਹਮਣ, ਖਤਰੀ, ਵੈਸ਼ ਜਾਂ ਸ਼ੂਦਰ ਦੇ ਘਰ ਪੁਨਰ-ਜਨਮ ਕਿਵੇਂ ਹੋਣਾ ਹੈ, ਸਭ ਕੁਝ ਪੁਜਾਰੀਆ ਕੋਲ ਲਿਖਤਬਧ ਹੈ। ਇਹ ਧੜਾ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਹੀ ਅਖਵਾਉਂਦਾ ਹੈ। ਪੁਜਾਰੀਆ ਦੀ ਜਗਾ ਇਹ ਕਿਰਿਆ-ਕਰਮ ਗ੍ਰੰਥੀ  ਕਰਦਾ ਹੈ। ਕਿਸੇ ਮ੍ਰਿਤਕ ਵਿਅਕਤੀ ਦੇ ਭੋਗ ਸਮੇਂ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ  ਪੰਡ ਜਿਹੀ ਬੰਨਕੇ ਰੱਖ ਦਿੱਤੀ ਜਾਂਦੀ ਹੈ। ਜਿਸ ਵਿੱਚ ਕੁਝ ਕੱਪੜੇ, ਰਸੋਈ ਦਾ ਕਰਿਆਨਾ, ਥਾਲੀ, ਚਮਚਾ, ਗਲਾਸ ਤੇ ਕੁਝ ਹੋਰ ਭਾਂਡੇ, ਪਲਾਸਟਿਕ ਦੀ ਜੁੱਤੀ ਆਦਿ ਹੁੰਦੀ ਹੈ। ਗ੍ਰੰਥੀ ਅਰਦਾਸ ਕਰਦਾ ਹੈ ਕਿ ਇਹ ਸਭ ਵਸਤਾਂ ਮ੍ਰਿਤਕ ਕੋਲ ਪਹੁੰਚ ਜਾਣ ਤੇ ਬਾਅਦ ਵਿੱਚ ਚੁੱਕਕੇ ਆਪਣੇ ਘਰ ਲੈ ਜਾਂਦਾ ਹੈ। ਇਹ ਪ੍ਰਥਾ  ਅੰਮ੍ਰਿਤਸਰ ਦੇ ਨੇੜਲੇ ਸਾਰੇ ਪਿੰਡਾਂ ਚ ਪ੍ਰਚਲਿਤ ਹੈ। ਜਿਆਦਾਤਰ ਡੇਰੇ ਬ੍ਰਾਹਮਣ ਧਰਮ ਦੀ ਇਸ “ਵਰਣ ਆਸ਼ਰਮ” ਦੀ ਪੁਨਰ-ਜਨਮ/ਸਵਰਗ ਨਰਕ ਦੀ ਥਿਊਰੀ ਦਾ ਹੀ ਪ੍ਰਚਾਰ ਕਰਦੇ ਹਨ। ਜੇਕਰ ਧੜਾ ਨੰਬਰ 1 ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਧੜਾ ਨੰਬਰ 2 ਹੇਮਕੁੰਟ ਦੀ ਕਹਾਣੀ ਅਤੇ ਪੁਰਾਤਨ  ਜਨਮ ਸਾਖੀਆਂ ਦੀ ਰੈਫਰੈਂਸ ਦੇ ਦਿੰਦਾ ਹੈ ਜਿਸ ਵਿੱਚ ਗੁਰੂ ਸਾਹਿਬ ਦਵਾਰਾ ਕਿਸੇ ਘੋਗੜ /ਕਾਂ/ਸੱਪ/ ਨੂੰ ਮਾਰਕੇ ਉਹਦਾ ਉਧਾਰ  ਕੀਤਾ ਦੱਸਿਆ ਗਿਆ ਹੈ ਕਿ ਕਿਵੇਂ ਪਿਛਲੇ ਜਨਮ ਵਿੱਚ ਇਹਨਾ ਨੇ ਕੋਈ ਮਾੜਾ ਕਰਮ ਕੀਤਾ ਸੀ ਤੇ ਇਹ ਜਾਨਵਰ ਜੂਨੀਆਂ ਭੋਗ ਰਹੇ ਸਨ ਤੇ ਗੁਰੂ ਨੇ ਉਨ੍ਹਾ ਨੂੰ ਮਾਰਕੇ ਉਨ੍ਹਾ ਦਾ ਉਧਾਰ ਕਰ ਦਿੱਤਾ।
  (ਰੈਫਰੈਂਸ: ਬਚਿਤ੍ਰ ਨਾਟਕ ਦੀ ਸਾਖੀ। ਗੁਰੂ ਕੀਆ ਸਾਖੀਆਂ/ਭਾਈ ਸਵਰੂਪ ਸਿੰਘ ਕੌਸ਼ਿਕ :93-ਸਾਖੀ ਘੋਗੜ ਕਾ ਉਧਾਰ ਕਰਨੇ ਕੀ ਚਾਲੀ/ 95 – ਸਾਖੀ ਕਾਂ ਤੇ ਸਰਪ ਕੇ ਉਧਾਰ ਕੀ ਚਾਲੀ)

  ਹੱਲ :

  ਇਸ ਆਪਸੀ ਧੜੇਬੰਦੀ ਦੇ ਹੋਰ ਪੱਖਾਂ ਤੇ ਵੀ ਵਿਚਾਰ ਕਰਕੇ ਗੁਰਮੱਤ ਅਨੁਸਾਰ ਇਸਦਾ ਹੱਲ ਲੱਭੀਏ ਤਾਂ ਕਿ ਧੜੇਬੰਦੀ ਖਤਮ ਹੋ ਜਾਏ। ਇਸ ਤੱਥ ਨਾਲ ਤਾਂ ਸਾਰੇ ਧੜੇ ਸਹਿਮਤ ਹਨ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਨੂੰ “ਗੁਰੂ ਗ੍ਰੰਥ ਸਾਹਿਬ ” ਦੇ ਲੜ ਲਾਕੇ ਗਏ ਹਨ। ਜੋ ਵੀ ਸਾਖੀਆਂ/ਕਹਾਣੀਆਂ ਗੁਰੂ ਗ੍ਰੰਥ ਸਹਿਬ ਦੀ ਬਾਣੀ ਦੀ ਕਸਵੱਟੀ ਤੇ ਖਰਾ ਉਤਰਦੀਆਂ ਹਨ, ਉਹਨਾ ਨੂੰ ਮੰਨ ਲਿਆ ਜਾਵੇ ਤੇ ਬਾਕੀ ਛੱਡ ਦਿੱਤੀਆਂ ਜਾਣ। ਗੁਰੂ ਸਾਹਿਬ ਦਾ ਸਪੱਸ਼ਟ ਹੁਕਮ ਇਹੀ ਹੈ। ਇਸ ਨਾਲ ਸਾਰੀਆਂ ਧੜੇਬੰਦੀਆਂ ਖਤਮ ਹੋ ਜਾਣਗੀਆਂ।
  ( srigranth.org 646)
  ਮਃ ੩ ॥
  ਇਕਾ ਬਾਣੀ  ਇਕੁ ਗੁਰੁ ਇਕੋ ਸਬਦੁ ਵੀਚਾਰਿ ॥
  ਸਚਾ ਸਉਦਾ  ਹਟੁ ਸਚੁ ਰਤਨੀ ਭਰੇ ਭੰਡਾਰ ॥
  ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
  ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
  ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
  ਨਾਨਕ  ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
  ਕਰਨੈਲ ਸਿੰਘ।<!–/data/user/0/com.samsung.android.app.notes/files/clipdata/clipdata_bodytext_240612_102716_282.sdocx–>

  • Karnail Singh

Tagged: 

 • You must be logged in to reply to this topic.