Gurmat view on scaring others and terrorism

Forums Future of Sikhi & Sikhs Gurmat view on scaring others and terrorism

  • Post
    Karnail Singh
    Participant
    IN
    Resolved
    <b>Gurmat view on scaring others and terrorism :</b>
    <b>ਭੈ ਕਾਹੂ ਕਉ ਦੇਤ ਨਹਿ ਨਹਿ  ਭੈ ਮਾਨਤ ਆਨ ॥</b>
    <b>ਕਹੁ ਨਾਨਕ  ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥</b>
    <b>( srigranth.org 1427 )</b>
    As per meanings of Gurbani by Professor Sahib Singh ji, One who does not frighten anyone, and who is not afraid of anyone else: Guru Saheb say, listen O’ mind, call him as spiritually wise. ||16||
    In this way Gurmukh neither has to frighten anyone nor has to be afraid of anyone.  In other words, a person who intimidates/scares/spreads horror/terror to another is not a Guru’s Sikh.  He will fall into the category of the Manmukhas.
    A Gurmukh follows steadfastly on the path indicated by the Guru. Gurmat teaches equality and freedom by birth, universal humanhood and the good of the all, besides art of  living a blissful life through Naam Japo, fulfilling one’s economic needs through Kirat Karo and helping someone in need through Vand Shako.
    <b>ਮਨ ਰੇ  ਸਚੁ ਮਿਲੈ ਭਉ ਜਾਇ ॥</b>
    <b>ਭੈ ਬਿਨੁ  ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥</b>
    <b>( srigranth.org 18 )</b>
    O mind, meeting with the True One, worldly fear departs. Unless one has loving fear of God in mind, one cannot escape from the worldly fear.This state of mind is achieved only by getting attuned to the Guru’s word ie by the grace of the Guru,

    by meditating on the Naam,

    by taking divine qualities,

    by understanding the vices,

    by having oneness with  ੴ (God),

    by understanding His creation and the commands/rules used by Him in creation,

    I can create such a state of our mind where I can feel love in the whole creation, then there is nothing left.  All humanity seems to be my own.  Heartfelt prayers are also sent out for Manmukhs  with wish that they also become good human beings. I am to have loving fear for keeping constant oneness with Him. Because Vices will dominate my Mann in the absence of memory of ੴ.  My sorrows will begin with vices.  By having oneness with Him, my Mann will be groomed  like this:
    <b>ਕਾਨੜਾ ਮਹਲਾ ੫ ॥</b>
    <b>ਬਿਸਰਿ ਗਈ  ਸਭ ਤਾਤਿ ਪਰਾਈ ॥</b>
    <b>ਜਬ ਤੇ  ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥</b>
    <b>ਨਾ ਕੋ ਬੈਰੀ  ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ </b><b>ਜੋ ਪ੍ਰਭ ਕੀਨੋ  ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ </b><b>ਸਭ ਮਹਿ ਰਵਿ ਰਹਿਆ ਪ੍ਰਭੁ ਏਕੈ </b><b>ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥</b>
    ( srigranth.org 1299)
    I have totally forgotten my habit of being jealous of others, since I have been blessed with the Holy company. ||1||Pause|
    Now no one is my enemy, and no one is a stranger; I get along with everyone. ||1||
    Whatever God does, I accept that as good for everybody; I have attained this sublime wisdom from the Guru. ||2||
    Guru Sahib says, I feel one and only one God is pervading all and that is why I am delighted to see them again and again. ||3||8||

    <b>Gurmat view  about self-defense:</b>
    We can consider it in two parts:
    (1) According to Guru Sahib’s teaching, I have to first attain oneness with ੴ by Guru’s grace.  For this, we have to get rid of our vices, imbibe the virtues in our inner character, and live a blissful life by following the laws (hukam) of ੴ.
    The question before us is how to survive in this society, in which there are both types of people who live with truth (sachiyar) and  scoundrel ( Kurhiar)?  Crooks have to use all inhuman behaviour like lies, deceit, deception, manipulation, terror, greed, etc.  Gurmukhs how to protect from these Manmukhas?  The Gurbani recorded in the Guru Granth Sahib, where it tells about becoming a Gurmukh, also warns against Manmukhs.
    <b>Isn’t self-defence the law of God?</b>
    A cursory look at the creation of ੴ reveals that every living being has been given some or the other means for self-defense.  For example, various animals are given sharp teeth, horns, poisonous bites, sharp claws, a hard shell, long legs for fast running, etc.  Even many plants have been given thorns, pointed leaves, spines, bitterness, etc. so that their species can survive.  From this, we can say that self-defense is a natural command.  Every animal/vegetation has a natural right of self-defense.  Species that can not protect themselves become extinct from this world, this is also a natural rule.
    As has been discussed above, Guru Sahib has also warned us  to protect from the Manmukhs because they will not take the Guru’s education due to their fixed state of mind : (srigranth.org 87)
    <b>ਮਃ ੩ ॥</b>
    <b>ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥</b>
    <b>ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥</b>
    <b>ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥</b>
    <b>ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥</b>
    <b>ਮਨ ਹੀ ਨਾਲਿ ਝਗੜਾ  ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ </b><b>ਮਨੁ ਜੋ ਇਛੇ  ਸੋ ਲਹੈ ਸਚੈ ਸਬਦਿ ਸੁਭਾਇ ॥</b>
    <b>ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥</b>
    <b>ਵਿਣੁ ਮਨੈ  ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥</b>
    <b>ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥</b>
    <b>ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥</b>
    <b>ਨਾਨਕ  ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥</b>
    (2) Gurbani’s “Begampura” concept depicts a peaceful state where “Equality and freedom from birth, human brotherhood and welfare of all” are the foundation. We know our sixth Patshah, Guru Hargobind Saheb, as a great warrior. But His cautioning to Harrai ji “to be careful  while passing in a floral garden not to break any flower with the Chola ” is a great lesson for us: how we should be careful  while living in the society ie not to annoy anyone with our behaviour. Protection of all citizens is the prime duty of governments. But governments cannot provide security to each citizen. In such a situation, self-defense is a very important aspect.  The Khalsa is neither to frighten anyone nor to be frightened.  During the 239-year Guru period, the Khalsa never initiated wars with opposing ideologues.  All the wars fought were fought in self-defense.  This is Guru’s teaching for Khalsa.  But when all other means of argument, appeal fail, even governments fail to protect its citizens, fighting for self-defense is justified. This is the natural law and thus my duty ( ਦੀਨ) to obey the Hukam of ੴ. Gurmukhs are to self-defend both from oppressors and vices. (srigranth.org 1105 )
    <b>ਸਲੋਕ ਕਬੀਰ ॥</b>
    <b>ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ ॥</b>
    <b>ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥</b>
    <b>ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥</b>
    <b>ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥</b>
    With regards, Karnail Singh.<!–/data/user/0/com.samsung.android.app.notes/files/clipdata/clipdata_bodytext_240616_202044_185.sdocx–>

    Punjabi translation:

    ਕਿਸੇ ਨੂੰ ਭੈਭੀਤ ਕਰਨ/ ਡਰਾਉਣ/ ਦਹਿਸ਼ਤ /ਆਤੰਕਵਾਦ ਬਾਰੇ ਗੁਰਮਤਿ ਨਜ਼ਰੀਆ :
    ਭੈ ਕਾਹੂ ਕਉ ਦੇਤ ਨਹਿ ਨਹਿ  ਭੈ ਮਾਨਤ ਆਨ ॥
    ਕਹੁ ਨਾਨਕ  ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥
    ( srigranth.org 1427 )
    ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥਾਂ ਅਨੁਸਾਰ, ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ) ਗੁਰੂ ਸਾਹਿਬ ਕਹਿੰਦੇ ਹਨ, ਹੇ ਮਨ! ਸੁਣ, ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ ।
    ਇਸ ਤਰਾ  ਗੁਰਮੁੱਖ ਨੇ ਨਾ ਤਾਂ ਕਿਸੇ ਨੂੰ ਡਰਾਉਣਾ ਹੈ ਤੇ ਨਾ ਹੀ ਕਿਸੇ ਤੋਂ ਆਪ ਡਰਨਾ ਹੈ। ਦੂਜੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਜੋ ਵਿਅਕਤੀ ਕਿਸੇ ਹੋਰ ਨੂੰ ਭੈਭੀਤ ਕਰਦਾ ਹੈ/ ਡਰਾਉਂਦਾ ਹੈ/ ਦਹਿਸ਼ਤ/ ਆਤੰਕ ਫੈਲਾਉਂਦਾ ਹੈ, ਉਹ ਗੁਰੂ ਦਾ ਸਿੱਖ ਨਹੀਂ ਹੈ। ਉਹ ਮਨਮੁੱਖਾਂ ਦੀ ਸ਼੍ਰੇਣੀ ਵਿੱਚ  ਆ ਜਾਵੇਗਾ।
    ਗੁਰਮੁੱਖ,  ਗੁਰੂ ਦੇ ਦੱਸੇ ਮਾਰਗ  ਤੇ ਦ੍ਰਿੜਤਾ ਨਾਲ ਚਲਦਾ ਹੈ। ਗੁਰਮਤਿ, ਜਨਮ ਤੋਂ ਬਰਾਬਰੀ ਤੇ ਅਜਾਦੀ, ਮਨੁੱਖੀ ਭਾਈਚਾਰਾ ਅਤੇ ਸਰਬੱਤ ਦੇ ਭਲਾ ਸਿਖਾਉਣ ਦੇ ਨਾਲ-ਨਾਲ, ਨਾਮ ਜਪਣ ਰਾਂਹੀ  ਆਚਰਣ ਨਿਰਮਾਣ ਕਰਕੇ  ੴ ਨਾਲ ਇਕਮਿੱਕ ਹੋਣਾ, ਆਨੰਦਮਈ ਜੀਵਨ ਜਿਉਣਾ, ਕਿਰਤ ਕਰਕੇ ਆਪਣੀਆਂ ਆਰਥਿਕ  ਲੋੜਾਂ ਪੂਰੀਆਂ  ਕਰਨੀਆਂ ਅਤੇ ਵੰਡ ਛਕਣ  ਰਾਂਹੀ ਕਿਸੇ ਲੋੜਵੰਦ ਦੀ ਮਦਦ  ਕਰਨਾ ਸਿਖਾਉਂਦੀ ਹੈ।
    ਮਨ ਰੇ  ਸਚੁ ਮਿਲੈ ਭਉ ਜਾਇ ॥
    ਭੈ ਬਿਨੁ  ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥
    ( srigranth.org 18 )
    ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ। ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ॥੧॥ ਰਹਾਉ॥
    ਭਾਵ ਅਰਥ : ਇਹ ਹੈ ਕਿ ਗੁਰੂ ਦੀ ਕਿਰਪਾ ਨਾਲ, ਨਾਮ ਸਿਮਰਨ ਕਰਕੇ, ਰੱਬੀ ਗੁਣ ਲੈਕੇ , ਵਿਕਾਰਾਂ ਨੂੰ ਸਮਝਕੇ, ੴ ਨਾਲ ਇਕਮਿੱਕ  ਹੋਕੇ, ਉਸਦੀ ਰਚਨਾ ਤੇ ਰਚਨਾ ਵਿੱਚ  ਉਸਦੇ ਵਰਤ ਰਹੇ ਹੁਕਮਾਂ/ ਨਿਯਮਾਂ ਨੂੰ ਸਮਝਕੇ ਅਸੀਂ ਆਪਣੇ ਮਨ ਦੀ ਘਾੜਤ  ਅਜਿਹੀ ਘੜ ਸਕਦੇ ਹਾਂ ਕਿ ਜਿੱਥੇ  ਉਹ ਸਾਰੀ ਰਚਨਾ ਵਿੱਚ  ਰਮਿਆ ਮਹਿਸੂਸ  ਹੁੰਦਾ ਹੈ  ਫਿਰ ਕੋਈ ਬਿਗਾਨਾ  ਰਹਿ ਹੀ ਨਹੀਂ ਜਾਂਦਾ। ਸਾਰੀ ਮਨੁੱਖਤਾ ਆਪਣੀ ਹੀ ਲਗਦੀ ਹੈ। ਮਨਮੁੱਖਾਂ ਵਾਸਤੇ ਵੀ ਦਿਲੋਂ ਅਰਦਾਸ  ਨਿਕਲਦੀ ਹੈ ਕਿ ਉਹ ਵੀ ਨੇਕ ਇਨਸਾਨ ਬਣਨ। ਗੁਰਮਤਿ ਅਨੁਸਾਰ, ੴ ਦਾ ਭਉ ਹੋਣਾ ਉਸਤੋਂ ਡਰਨਾ ਨਹੀਂ ਕਿਉਂਕਿ ਉਹ ਤਾਂ ਸਭਨਾ ਦਾ ਭਲਾ ਚਾਹੁੰਦਾ ਹੈ। ਉਸਦਾ ਭਉ ਇਸ ਕਰਕੇ ਰੱਖਣਾ ਹੈ ਕਿ ਜੇਕਰ ਮੈਂ ਉਸਤੋਂ ਦੂਰੀ ਬਣਾ ਲਈ/ ਉਸਨੂੰ ਵਿਸਾਰ ਦਿੱਤਾ ਤਾਂ  ਵਿਕਾਰਾਂ ਨਾਲ ਮੇਰੇ ਦੁਖਾਂ ਦੀ ਸ਼ੁਰੂਆਤ ਹੋ ਜਾਵੇਗੀ। ਉਸ ਨਾਲ  ਇਕਮਿੱਕ ਹੋਣ ਨਾਲ,  ਮੇਰੇ ਮਨ ਦੀ ਘਾੜਤ  ਇਸ ਤਰਾਂ ਹੋ ਜਾਂਦੀ ਹੈ :
    ਕਾਨੜਾ ਮਹਲਾ ੫ ॥
    ਬਿਸਰਿ ਗਈ  ਸਭ ਤਾਤਿ ਪਰਾਈ ॥
    ਜਬ ਤੇ  ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
    ਨਾ ਕੋ ਬੈਰੀ  ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ  ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥
    ( srigranth.org 1299)
    (ਤਦੋਂ ਤੋਂ) ਦੂਜਿਆਂ ਦਾ ਸੁਖ ਵੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ, ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ॥੧॥ ਰਹਾਉ ॥
    (ਹੁਣ) ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ; ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ॥੧॥
    ਹੁਣ ਜੋ ਕੁਝ ਪਰਮਾਤਮਾ ਕਰਦਾ ਹੈ, ਮੈਂ ਉਸ ਨੂੰ (ਸਭ ਜੀਵਾਂ ਲਈ) ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਪਾਸੋਂ ਸਿੱਖੀ ਹੈ ॥੨॥
    ਗੁਰੂ ਸਾਹਿਬ ਕਹਿੰਦੇ ਹਨ, ਮੈਨੂੰ ਇਉਂ ਦਿੱਸਦਾ ਹੈ ਕਿ) ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ (ਤਾਹੀਏਂ ਸਭ ਨੂੰ) ਵੇਖ ਵੇਖ ਕੇ ਮੈਂ ਖ਼ੁਸ਼ ਹੁੰਦਾ ਹਾਂ ॥੩॥੮॥

    <b>ਸਵੈ-ਰੱਖਿਆ ਲਈ ਗੁਰਮਤਿ ਨਜ਼ਰੀਆ :</b>
    ਅਸੀਂ ਇਸ ਨੂੰ ਦੋ ਹਿੱਸਿਆਂ ਵਿੱਚ ਵਿਚਾਰ ਸਕਦੇ ਹਾਂ:
    (1) ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ,  ਮੈਂ ਪਹਿਲਾਂ ਗੁਰੂ ਦੀ ਕਿਰਪਾ ਨਾਲ ੴ ਨਾਲ ਇਕਮਿਕਤਾ ਪ੍ਰਾਪਤ ਕਰਨੀ ਹੈ।  ਇਸਦੇ ਲਈ ਸਾਨੂੰ ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੈ, ਗੁਣਾਂ ਨੂੰ ਆਪਣੇ ਅੰਦਰੂਨੀ ਕਿਰਦਾਰ ਵਿੱਚ ਜ਼ਜ਼ਬ ਕਰਨਾ ਅਤੇ ੴ ਦੇ ਨਿਯਮਾਂ (ਹੁਕਮ) ਦੀ ਪਾਲਣਾ ਕਰਕੇ ਇੱਕ ਅਨੰਦਮਈ ਜੀਵਨ ਬਤੀਤ ਕਰਨਾ ਹੈ।
    ਸਾਡੇ ਸਾਹਮਣੇ ਸਵਾਲ ਹੈ ਕਿ ਇਸ ਸਮਾਜ ਵਿਚ ਕਿਵੇਂ ਬਚਿਆ ਜਾ ਸਕਦਾ ਹੈ, ਜਿਸ ਵਿਚ ਸੱਚਾਈ ਨਾਲ ਰਹਿਣ ਵਾਲੇ ਵਿਅਕਤੀ (ਸਚਿਆਰ) ਅਤੇ  (ਕੁੜਿਆਰ) ਦੋਵੇਂ ਕਿਸਮ ਦੇ ਵਿਅਕਤੀ ਰਹਿੰਦੇ ਹਨ? ਕੂੜਿਆਰਾਂ ਨੇ ਝੂਠ, ਛਲ, ਕੱਪਟ, ਧੋਖਾ, ਹੇਰਾਫੇਰੀ, ਆਤੰਕ, ਲਾਲਚ ਆਦਿ ਸਾਰੇ ਅਣਮਨੁੱਖੀ ਵਿਵਹਾਰ ਵਰਤਣੇ ਹੁੰਦੇ ਹਨ। ਗੁਰਮੁੱਖਾਂ ਨੇ ਇਨ੍ਹਾ  ਮਨਮੁੱਖਾਂ ਤੋਂ ਕਿਵੇਂ ਬਚਣਾ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਜਿੱਥੇ ਗੁਰਮੁੱਖ ਬਣਨ ਬਾਰੇ ਦੱਸਦੀ ਹੈ ਓਥੇ ਮਨਮੁੱਖਾਂ ਤੋਂ ਸੁਚੇਤ ਵੀ ਕਰਦੀ ਹੈ।
    <b>ਕੀ ਸਵੈ-ਰੱਖਿਆ ੴ ਦਾ ਕਾਨੂੰਨ (ਹੁਕਮ) ਨਹੀਂ ਹੈ?</b>
    ੴ ਦੀ ਇਸ ਰਚਨਾ ਤੇ ਸਰਸਰੀ ਨਜਰ ਮਾਰਿਆਂ ਪਤਾ ਲਗਦਾ ਹੈ ਕਿ ਹਰੇਕ ਜੀਵ-ਜੰਤੂ ਨੂੰ ਸਵੈ-ਰੱਖਿਆ ਲਈ,  ਉਸਨੂੰ ਕੋਈ ਨਾ ਕੋਈ ਸਾਧਨ ਦਿੱਤਾ ਹੋਇਆ ਹੈ। ਉਦਾਹਰਣ ਲਈ ਵੱਖ-ਵੱਖ ਜਾਨਵਰਾਂ ਦੀਆਂ ਨੁਕੀਲੇ ਦੰਦ, ਸਿੰਗ, ਜਹਿਰੀਲੇ ਡੰਗ, ਤਿੱਖੀਆਂ ਨਹੁੰਦਰਾਂ,  ਸਖਤ ਖੋਲ, ਤੇਜ ਦੌੜਨ ਲਈ ਲੰਮੀਆਂ ਲੱਤਾਂ ਆਦਿ ਦਿੱਤੀਆਂ ਹੋਈਆਂ ਹਨ। ਏਥੋਂ ਤਕ ਕਿ ਕਈ ਪੌਦਿਆਂ ਨੂੰ ਕੰਡੇ,  ਨੁਕੀਲੇ ਪੱਤੇ, ਕੁੜਤਨ, ਆਦਿ ਦਿੱਤੀ ਹੋਈ ਹੈ ਤਾਂਕਿ ਉਹਨਾ ਦੀ ਨਸਲ ਜਿੰਦਾ ਰਹਿ ਸਕੇ। ਇਸਤੋਂ ਅਸੀਂ ਕਹਿ ਸਕਦੇ ਹਾਂ ਕਿ ਸਵੈ-ਰੱਖਿਆ ਇਕ ਕੁਦਰਤੀ ਹੁਕਮ ਹੈ। ਹਰ ਜੀਵ-ਜੰਤੂ / ਬਨਾਸਪਤੀ ਦਾ ਕੁਦਰਤੀ ਹੱਕ ਹੈ। ਜਿਹੜੀਆਂ ਪ੍ਰਜਾਤੀਆਂ ਆਪਣੀ ਸਵੈ-ਰੱਖਿਆ ਨਹੀਂ ਕਰ ਸਕਦੀਆਂ ਉਹ ਇਸ ਸੰਸਾਰ ਤੋਂ ਲੋਪ (extinct) ਹੋ ਜਾਂਦੀਆਂ ਹਨ, ਇਹ ਵੀ ਕੁਦਰਤੀ ਨਿਯਮ (ਹੁਕਮ) ਹੈ।
    ਜਿਵੇਂ ਕਿ ਉਪਰ ਵਿਚਾਰ ਕੀਤਾ ਜਾ ਚੁਕਾ ਹੈ,ਗੁਰੂ ਸਾਹਿਬ ਨੇ ਮਨਮੁੱਖਾਂ ਤੋਂ ਬਚਣ ਲਈ  ਸੁਚੇਤ  ਵੀ ਕੀਤਾ ਹੈ  ਕਿਉਕਿ  ਮਨਮੁੱਖਾਂ ਨੇ ਆਪਣੇ ਪੱਕੇ ਹੋਏ ਸੁਭਾਅ ਕਾਰਨ ਗੁਰੂ ਦੀ ਸਿੱਖਿਆ ਲੈਣੀ ਹੀ ਨਹੀਂ :

    ( srigranth.org 87 ) <b>ਮਃ ੩ ॥</b>
    <b>ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥</b>
    <b>ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥</b>
    <b>ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥</b>
    <b>ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥</b>
    <b>ਮਨ ਹੀ ਨਾਲਿ ਝਗੜਾ  ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥</b><b>ਮਨੁ ਜੋ ਇਛੇ  ਸੋ ਲਹੈ ਸਚੈ ਸਬਦਿ ਸੁਭਾਇ ॥ </b><b>ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥</b>
    <b>ਵਿਣੁ ਮਨੈ  ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥</b>
    <b>ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥</b>
    <b>ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥</b>
    <b>ਨਾਨਕ  ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥</b>
    (2) ਗੁਰਬਾਣੀ “ਬੇਗਮਪੁਰਾ ” ਹਲੀਮੀ ਰਾਜ ਚਿਤਰਦੀ ਹੈ ਜਿੱਥੇ ” ਜਨਮ ਤੋਂ ਬਰਾਬਤਾ ਤੇ ਅਜਾਦੀ, ਆਲਮੀ ਮਨੁੱਖੀ ਭਾਈਚਾਰਾ ਅਤੇ ਸਰਬੱਤ ਦਾ ਭੱਲਾ ”  ਬੁਨਿਆਦ ਹਨ। ਛੇਵੇਂ ਪਾਤਸ਼ਾਹ  ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਅਸੀਂ ਇਕ  ਯੋਧੇ ਦੇ ਤੌਰ ਤੇ ਹੀ ਜਾਣਦੇ ਹਾਂ। ਪਰ ਆਪਣੇ ਸਾਹਿਬਜ਼ਾਦੇ ਹਰਿਰਾਏ ਜੀ ਦੇ ਚੋਲੇ ਨਾਲ ਅੜ ਕੇ ਇਕ ਫੁਲ ਟੁੱਟਣ ਤੇ ਸਾਵਧਾਨ ਕਰਨਾ ਕਿ “ਚੋਲਾ ਸੰਭਾਲ ਕੇ ਚਲਿਆ ਕਰੋ”, ਕਿਨੀ ਵੱਡੀ ਸਿੱਖਿਆ ਸੀ ਸਾਡੇ ਲਈ ਕਿ ਸਮਾਜ ਵਿੱਚ ਵਿਚਰਦਿਆਂ ਧਿਆਨ ਰੱਖਣਾ ਹੈ ਕਿ ਕਿਸੇ ਦਾ ਕੋਈ  ਨੁਕਸਾਨ ਨਾ ਹੋਵੇ। ਕਿੰਨਾ ਕੋਮਲ ਸੀ ਮੇਰੇ ਗੁਰੂ ਦਾ ਹਿਰਦਾ।
    ਆਪਣੇ ਨਾਗਰਿਕਾਂ ਦੀ ਹਿਫਾਜ਼ਤ ਕਰਨੀ ਸਰਕਾਰਾਂ ਦੀ ਮੁੱਢਲੀ  ਜਿੰਮੇਵਾਰੀ ਹੁੰਦੀ ਹੈ। ਪਰ ਸਰਕਾਰਾਂ ਹਰੇਕ ਸ਼ਹਿਰੀ ਨੂੰ ਹਰ ਵੇਲੇ ਸੁਰੱਖਿਆ ਨਹੀਂ ਦੇ ਸਕਦੀਆਂ। ਅਜਿਹੀ ਹਾਲਾਤ ਵਿਚ ਸਵੈ-ਰੱਖਿਆ ਬਹੁਤ ਜਰੂਰੀ ਪੱਖ ਹੈ। ਖਾਲਸੇ ਨੇ ਨਾ ਤਾਂ ਕਿਸੇ ਨੂੰ ਭੈਭੀਤ ਕਰਨਾ ਹੈ ਤੇ ਨਾ ਹੀ ਭੈਭੀਤ ਹੋਣਾ ਹੈ। 239 ਸਾਲ ਦੇ ਗੁਰੂ-ਕਾਲ ਵਿੱਚ  ਖਾਲਸੇ ਨੇ ਕਦੇ ਵੀ ਵਿਰੋਧੀ ਵਿਚਾਰਧਾਰਕਾਂ ਨਾਲ ਯੁੱਧਾਂ ਦੀ ਪਹਿਲ ਨਹੀਂ ਕੀਤੀ। ਜੋ ਵੀ ਯੁੱਧ ਹੋਏ  ਉਹ ਸਵੈ-ਰੱਖਿਆ  ਲਈ ਲੜੇ ਗਏ।  ਇਹੀ ਗੁਰੂ ਦੀ ਖਾਲਸੇ ਲਈ ਸਿੱਖਿਆ ਹੈ। ਪਰ ਜਦੋਂ ਦਲੀਲ, ਅਪੀਲ ਦੇ ਬਾਕੀ ਦੇ ਸਾਰੇ ਸਾਧਨ ਕਾਮਯਾਬ ਨਾ ਹੋਣ, ਸਰਕਾਰਾਂ ਵੀ ਤੁਹਾਡੀ ਰੱਖਿਆ ਕਰਨ ਤੋਂ ਅਸਮਰੱਥ  ਹੋ ਜਾਣ ਤਾਂ ਸਵੈ-ਰੱਖਿਆ ਲਈ ਲੜਨਾ ਜਾਇਜ ਹੈ, ਇਹ ਕੁਦਰਤੀ ਨਿਯਮ ਹੈ। ਤੇ ਕੁਦਰਤੀ ਨਿਯਮਾਂ ਮੁਤਾਬਕ ਚੱਲਣਾ ਹੀ ਦੀਨ/ਧਰਮ ਹੈ। ਗੁਰਮੁਖਾਂ ਨੇ ਦਮਨਕਾਰੀਆਂ ਅਤੇ ਵਿਕਾਰਾਂ ਦੋਨਾਂ ਤੋਂ ਸਵੈ-ਰੱਖਿਆ ਕਰਨੀ ਹੈ।
    <b>( srigranth.org 1105 ) ਸਲੋਕ ਕਬੀਰ ॥</b>
    <b>ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ ॥</b>
    <b>ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥</b>
    <b>ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥</b>
    <b>ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥</b>

    ਆਦਰ ਸਹਿਤ,  ਕਰਨੈਲ ਸਿੰਘ। <!–/data/user/0/com.samsung.android.app.notes/files/clipdata/clipdata_bodytext_240616_202336_418.sdocx–>

    • Karnail Singh
  • You must be logged in to reply to this topic.