ਗੁਰਮੁਖੀ ਲਿੱਪੀ, ਭਾਸ਼ਾ ਅਤੇ ਬੋਲੀ

Forums Sikh Literature and Poetry ਗੁਰਮੁਖੀ ਲਿੱਪੀ, ਭਾਸ਼ਾ ਅਤੇ ਬੋਲੀ

  • Post
    Karnail Singh
    Participant
    IN
    ਲਿੱਪੀ – ਅੱਖਰ

    ਭਾਸ਼ਾ- ਅਧਾਰ ਵਿਆਕਰਣ

    ਬੋਲੀ – ਭਾਸ਼ਾ ਦਾ ਉਚਾਰਨ

    • Karnail Singh
Viewing 1 replies (of 1 total)
  • Replies
    Karnail Singh
    Participant
    IN
    Col Manmohan Singh:

    ਸਾਡੇ ਸਿੱਖ ਪੰਥ ਵਿੱਚ ਕੋਈ ਇਕ ਵੀ ਵਿਦਵਾਨ ਅਜੇਹਾ ਨਹੀਂ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਦਾ ਕੋਈ ਸਾਰਥਿਕ ਗਿਆਨ ਹੋਵੇ।
    ਅਸਲ ਵਿਚ ਪਿਛਲੇ ਕੇਵਲ ਇਕ ਦਹਾਕੇ ਤੋਂ ਹੀ ਕੁੱਝ ਵਿਦਵਾਨਾਂ ਵਿੱਚ ਜਾਗਰੂਕਤਾ ਆਈ ਹੈ ਕਿ *ਗੁਰਮੁਖੀ ਕੇਵਲ ਲਿੱਪੀ ਹੀ ਨਹੀਂ ਬਲਕਿ ਇਕ ਨਵੇਕਲੀ ਭਾਸ਼ਾ ਅਤੇ ਲਿੱਪੀ, ਦੋਨੋਂ ਹੀ ਹੈ*।

    -ਪ੍ਰੋ.(ਡਾ.) ਭੂਪਿੰਦਰ ਪਾਲ ਸਿੰਘ ਬਖ਼ਸ਼ੀ ;

    ਕੁੱਝ ਲੋਕਾਂ ਦਾ ਝੁਕਾਅ ਹਰ ਗਰੁੱਪ ਵਿਚ ਵਿਵਾਦ ਖੜ੍ਹਾ ਕਰਨ ਦਾ ਹੀ ਰਹਿੰਦਾ ਹੈ। *ਗੁਰਮੁਖੀ ਨਾਂ ਦੀ ਕੋਈ ਭਾਸ਼ਾ ਨਹੀਂ ਹੈ।* ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ *ਭਾਸ਼ਾ ਪੰਜਾਬੀ ਹੈ ਤੇ ਲਿੱਪੀ ਗੁਰਮੁਖੀ ਹੈ।*
    ਪੰਜਾਬੀ ਭਾਸ਼ਾ ਗੁਰੂਆਂ ਤੋਂ ਵੀ 650 ਸਾਲ ਪਹਿਲਾਂ ਨਾਥ ਜੋਗੀਆਂ ਦੀਆਂ ਰਚਨਾਵਾਂ ਵਿਚ ਮਿਲਦੀ ਹੈ। ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਮਹਿਰੂਮ ਡਾਕਟਰ ਮੋਹਨ ਸਿੰਘ ਦੀਵਾਨਾ (ਡੀ.ਲਿਟ) ਨੇ ਆਪਣੀ ਖੋਜ ਵਿਚ ਤਤਕਾਲੀ ਸਮੇਂ ਦੌਰਾਨ 1173 ਈਸਵੀ ਵਿਚ ਜੰਮੇ ਬਾਬਾ ਫਰੀਦ ਨੂੰ ਪੰਜਾਬੀ ਸਾਹਿਤ ਦਾ ਮੋਢੀ ਹੋਣ ਨੂੰ ਝੁਠਲਾਉਂਦਿਆਂ ਖੋਜ ਕਰਕੇ ਦਸਿਆ ਸੀ ਕਿ ਅੱਠਵੀਂ ਸਦੀ ਦੇ ਨਾਥ ਜੋਗੀਆਂ ਦੀ ਪਰੰਪਰਾ ਵਿਚ ਪੰਜਾਬ ਨਾਲ ਸਬੰਧਿਤ ਨਾਥ ਜੋਗੀ ਆਗੂ ਚਰਪਟ ਨਾਥ, ਰਤਨ ਨਾਥ, ਜਲੰਧਰ ਨਾਥ ਆਦਿ ਦੀਆਂ ਰਚਨਾਵਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਮਿਲਦੀ ਹੈ। ਇਹ ਨਾਥ ਜੋਗੀ ਹਿੰਦੂ ਧਰਮ ਵਿਚ ਕਰਮਕਾਂਡ,ਦਿਖਾਵੇ ਆਦਿ ਕੁਰੀਤੀਆਂ ਦੇ ਸਖ਼ਤ ਵਿਰੋਧੀ ਸਨ। ਜਿਵੇਂ ਕਿ ਵਰਤ ਦੀ ਰਸਮ ਦਾ ਵਿਰੋਧ ਕਰਦੇ ਹੋਏ ਪੰਜਾਬੀ ਵਿਚ ਉਪਦੇਸ਼ ਕਰਦੇ ਹਨ :
    “ਖਾਇਆ ਵੀ ਮਰੇ, ਅਣਖਾਇਆ ਵੀ ਮਰੇ।
    ਨਾਥਾ ਆਖੇ ਪੂਤਾ,
    ਸੰਜਮੀ ਤਰੇ।।”
    ਹੁਣ ਇਹ ਪੰਜਾਬੀ ਭਾਸ਼ਾ ਹਰ ਤਰ੍ਹਾਂ ਨਾਲ ਸ਼ੁਧ, ਸਪੱਸ਼ਟ ਤੇ ਵਿਕਸਿਤ ਹੈ। ਚੂੰਕਿ ਕੋਈ ਵੀ ਭਾਸ਼ਾ ਆਪਣੇ ਜਨਮ ਤੋਂ ਇਤਨੀ ਸਰਲ ਤੇ ਸਪੱਸ਼ਟ ਨਹੀਂ ਹੁੰਦੀ। ਉਸ ਨੂੰ ਵਿਕਸਿਤ ਹੋਣ ਲਈ ਹਜ਼ਾਰਾਂ ਸਾਲਾ ਦਾ ਸਮਾਂ ਲੱਗਦਾ ਹੈ। ਪਰ ਪੰਜਾਬ ਤੇ ਭਾਰਤ ਉਤੇ ਸਦੀਆਂ ਤੋਂ ਹੁੰਦੇ ਆਏ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਦੌਰਾਨ ਸਾੜਫੂਕ ਬਰਬਾਦੀ ਕਤਲੋਗਾਰਤ ਕਾਰਨ ਪਿਛਲਾ ਇਤਿਹਾਸ ਮਹਿਫੂਜ਼ ਨਹੀਂ ਰਿਹਾ।
    ਇਨ੍ਹਾਂ ਪੰਜਾਬੀ ਨਾਥ ਜੋਗੀਆਂ ਵਿਚੋਂ ਜਲੰਧਰ ਨਾਥ ਦੇ ਨਾਂ ਉਤੇ ਹੀ ਅਜੋਕੇ ਪੰਜਾਬ ਦਾ ਪ੍ਰਸਿੱਧ ਸ਼ਹਿਰ ਜਲੰਧਰ ਮੌਜੂਦ ਹੈ ਤੇ ਗੁਰੂ ਗੋਰਖ ਨਾਥ ਦੇ ਨਾਂ ਉਤੇ ਯੂਪੀ ਦਾ ਸ਼ਹਿਰ ਗੋਰਖਪੁਰ ਹੈ।
    ਇਹ ਠੀਕ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਜਾਬੀ ਤੋਂ ਇਲਾਵਾ ਭਗਤਾਂ ਦੀਆਂ ਸਥਾਨਕ ਭਾਰਤੀ ਭਾਸ਼ਾਵਾਂ ਵੀ ਹਨ। ਗੁਰੂ ਸਾਹਿਬਾਨਾਂ ਨੇ ਵੀ ਕਿਧਰੇ ਗ਼ੈਰ ਪੰਜਾਬੀਆਂ ਨੂੰ ਉਪਦੇਸ਼ ਦਿੰਦਿਆਂ ਉਥੋਂ ਦੀਆਂ ਸਥਾਨਕ ਭਾਸ਼ਾਵਾਂ ਵੀ ਵਰਤੀਆਂ ਹਨ। ਪਰ ਵਧੇਰੇ ਬਾਣੀ ਪੰਜਾਬੀ ਭਾਸ਼ਾ ਤੇ ਪੰਜਾਬੀ ਦੀਆਂ ਉਪ-ਭਾਸ਼ਾਵਾਂ ਵਿਚ ਹੀ ਹੈ।
    ਪੰਜਾਬੀ ਬੋਲੀ ਬਾਰੇ ਤਾਂ ਮਸ਼ਹੂਰ ਹੈ ਕਿ ਹਰ ਚਾਰ ਕੋਹਾਂ ਬਾਅਦ ਇਹ ਬਦਲ ਜਾਂਦੀ ਹੈ।‌ ਮੌਜੂਦਾ ਦੌਰ ਦੇ ਪੰਜਾਬ ਵਿਚ ਵੀ ਪੰਜਾਬੀ ਨੂੰ ਮੁੱਖ ਰੂਪ ਵਿਚ ਮਲਵਈ, ਦੁਆਬੀ, ਪੁਆਂਧੀ ਤੇ ਮਾਝੀ ਵਿਚ ਵੰਡਿਆ ਜਾਂਦਾ ਹੈ, ਜਿਵੇਂ ਕਿ ਦੋ ਦਰਿਆਵਾਂ ਦਾ ਵਿਚਕਾਰਲਾ ਇਲਾਕਾ ਦੁਆਬ, ਰਹਿਣ ਤੇ ਬੋਲਣ ਵਾਲੇ ਦੁਆਬੀ। ਜਲੰਧਰ ਤੇ ਨਾਲ ਲਗਦੇ ਸ਼ਹਿਰ ਦੁਆਬੀ ਹਨ।ਇਸੀ ਤਰ੍ਹਾਂ ਪਟਿਆਲਾ ਫਿਰੋਜਪੁਰ ਆਦਿ ਨਾਲ ਸਬੰਧਿਤ ਮਾਲਵੇ ਦੀ ਪੰਜਾਬੀ ਮਲਵਈ, ਹਰਿਆਣਾ ਨਾਲ ਲਗਦੇ ਇਲਾਕੇ ਰੋਪੜ ਆਦਿ ਪੁਆਧ ਦੀ ਪੁਆਧੀ, ਤਰਨਤਾਰਨ-ਅੰਮ੍ਰਿਤਸਰ-ਲਾਹੌਰ ਮਾਝਾ ਇਲਾਕਾ ਤੇ ਇਥੇ ਰਹਿਣ ਤੇ ਪੰਜਾਬੀ ਬੋਲਣ ਵਾਲੇ ਮਾਝੀ। ਇਸ ਤੋਂ ਇਲਾਵਾ ਪੰਜਾਬੀ ਦੀਆਂ ਅਨੇਕਾਂ ਪ੍ਰਸਿੱਧ ਉਪ- ਭਾਸ਼ਾਵਾਂ ਵਿਚ ਪੋਠੋਹਾਰੀ, ਮੁਲਤਾਨੀ, ਡੋਗਰੀ ਆਦਿ ਸ਼ਾਮਿਲ ਹਨ। ਪੰਜਾਬੀ ਭਾਸ਼ਾ ਦੀ ਇਕਸਾਰਤਾ ਲਈ ਵਿਦਵਾਨਾਂ ਨੇ ਫ਼ੈਸਲਾ ਕੀਤਾ ਸੀ ਕਿ ਮਾਝੇ ਦੀ ਮਿੱਠੀ ਪੰਜਾਬੀ ਨੂੰ ਕੇਂਦਰੀ, ਟਕਸਾਲੀ ਸਮਝ ਕੇ ਸਾਰੇ ਆਪਣੀਆਂ ਲਿਖਤਾਂ ਮਾਝੀ ਪੰਜਾਬੀ ਵਿਚ ਲਿਖਣ ਪਰ ਬੋਲਣ ਆਪੋ ਆਪਣੇ ਖਿੱਤੇ ਦੀ ਪੰਜਾਬੀ।
    ਗੁਰੂ ਸਾਹਿਬਾਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੀ ਲਿੱਪੀ ਮੌਜੂਦ ਸੀ ਜਿਸਨੂੰ ਸ਼ਾਰਦਾ, ਲੰਡੇ ਆਦਿ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਸੀ।
    ਗੁਰੂ ਨਾਨਕ ਦੇਵ ਜੀ ਨੇ ਕਿਸੇ ਵਿਚੋਲੇ ਰਾਹੀਂ ਵਿਆਖਿਆ ਕਰਵਾਉਣ ਦੀ ਥਾਂ ਆਪਣਾ ਸੰਦੇਸ਼ ਉਦੋਂ ਆਮ ਲੋਕਾਂ ਦੀ ਪ੍ਰਚਲਤ ਪੰਜਾਬੀ ਭਾਸ਼ਾ ਵਿਚ ਹੀ ਦਿਤਾ ਸੀ ਤਾਂ ਕਿ ਸਹਿਜ ਸੰਚਾਰ ਹੋ ਸਕੇ। ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੇ ਉਦੋਂ ਪੰਜਾਬੀ ਦੀ ਪ੍ਰਚਲਤ ਲਿੱਪੀ ਦੇ ਕੁੱਝ ਅੱਖਰਾਂ ਤੇ ਮਾਤਰਾਵਾਂ ਵਿਚ ਸੁਧਾਰ ਕੀਤਾ ਸੀ ਤਾਂ ਕਿ ਲਿਖਤ ਸੁਖੈਨ ਹੋ ਸਕੇ।
    *ਇਹ ਲਿੱਪੀ ਗੁਰੂਆਂ ਦੇ ਮੁਖ ਵਿਚੋਂ ਨਿਕਲੀ ਹੋਣ ਕਾਰਨ ਗੁਰਮੁਖੀ ਨਹੀਂ ਹੈ ਸਗੋਂ ਵਿਆਪਕ ਤੌਰ ਉਤੇ ਗੁਰੂਆਂ ਦੇ ਗੁਰਮੁੱਖਾਂ ਵਲੋਂ ਅਪਨਾਏ ਜਾਣ ਕਰਕੇ ਗੁਰਮੁਖੀ ਅਖਵਾਈ।* ਗੁਰੂ ਦੇ ਮੁਖ ਵਿਚੋਂ ਨਿਕਲੀ ਹੋਣ ਦੀ ਧਾਰਨਾ ਕਾਰਨ ਹੀ 7-8 ਕਰੋੜ ਪੰਜਾਬੀ ਮੁਸਲਮਾਨ ਗੁਰਮੁਖੀ ਨੂੰ ਨਕਾਰ ਕੇ ਸ਼ਾਹਮੁਖੀ ਲਿੱਪੀ ਨੂੰ ਅਪਨਾ ਰਹੇ ਹਨ। ਧਾਰਮਿਕ ਸੰਕੀਰਨਤਾ ਕਾਰਨ ਇਸ ਧਾਰਨਾ ਨੇ ਗੁਰਮੁਖੀ ਲਿੱਪੀ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਜੀ।
    -ਪ੍ਰੋ.(ਡਾ.) ਭੂਪਿੰਦਰ ਪਾਲ ਸਿੰਘ ਬਖ਼ਸ਼ੀ
    ਦਿੱਲੀ ਯੂਨੀਵਰਸਿਟੀ।

    Col Manmohan Singh:

    ਜੇ ਗੁਰਬਾਣੀ ਦੀ ਭਾਸ਼ਾ ਪੰਜਾਬੀ ਹੀ ਹੈ, ਤਾਂ ਫ਼ੇਰ ਇਸ ਉੱਤੇ ਪੰਜਾਬੀ ਭਾਸ਼ਾ ਦਾ ਵਿਆਕਰਣ ਕਿਓਂ ਨਹੀਂ ਲਾਗੂ ਹੁੰਦਾ?

    ਕੀ ਦੁਨੀਆ ਭਰ ਵਿੱਚ ਕੋਈ ਹੋਰ ਇਕ ਵੀ ਭਾਸ਼ਾ ਹੈ ਜਿਸ ਦੇ ਦੋ ਅਲੱਗ ਅਲੱਗ ਵਿਆਕਰਣ ਹੋਣ?

    ਜੇ ਹੈ ਕੋਈ ਤਰਕ ਤਾਂ ਦੱਸੋ?!!

    Give a simple answer instead of beating about the bush.

    ਪ੍ਰੋ.(ਡਾ.) ਭੂਪਿੰਦਰ ਪਾਲ ਸਿੰਘ ਬਖ਼ਸ਼ੀ –

    ਪੰਜਾਬੀ ਭਾਸ਼ਾ ਦਾ ਹੀ ਮੁੱਖ ਰੂਪ ਵਿਚ ਵਿਆਕਰਨ ਲਾਗੂ ਹੁੰਦਾ ਹੈ। ਕੁੱਝ ਹੋਰ ਭਾਸ਼ਾਵਾਂ ਦਾ ਮਿਸ਼ਰਨ ਹੋਣ ਕਾਰਨ ਕੁੱਝ ਵਿਦਵਾਨਾਂ ਨੇ ਸਮੁਚੀ ਵਿਆਖਿਆ ਲਈ ਇਸ ਦਾ ਵੱਖਰਾ ਵਿਆਕਰਨ ਵੀ ਤਿਆਰ ਕਰ ਲਿਆ ਹੈ। ਕੀ ਪ੍ਰੋ. ਸਾਹਿਬ ਸਿੰਘ ਤੇ ਹੋਰਨਾਂ ਤੋਂ ਪਹਿਲਾਂ ਪੰਜਾਬੀ ਵਿਆਕਰਨ ਅਨੁਸਾਰ ਅਧਿਐਨ ਨਹੀਂ ਹੁੰਦਾ ਸੀ?

    While every language has a grammar, meaning it has rules for combining words into sentences, it is not accurate to say a language has more than one grammar. However, a language can have multiple grammars that describe it, potentially with different levels of complexity or formalism. For example, a natural language like English can be described by both a simple, intuitive grammar used for everyday conversation and a more formal, abstract grammar used in computational linguistics. Furthermore, some languages exhibit grammatical variation within their own structures, such as the dual number found in ancient languages or the mixed languages like Gurindji Kriol, where parts of the language adhere to different grammatical rules.
    Here’s a more detailed explanation:
    Grammar as a description:
    A grammar is essentially a set of rules that define how words can be combined to form valid sentences in a language.
    Multiple descriptions:
    Different grammars can be developed to describe the same language. These grammars might be more or less formal, or they might focus on different aspects of the language’s structure.
    Grammatical variation within a language:
    Some languages have grammatical features that might appear to be multiple “grammars”. For instance, ancient languages like Greek or Sanskrit had a dual number (in addition to singular and plural), which is a grammatical feature not found in all languages.
    Mixed languages:
    Languages like Gurindji Kriol have a noun structure from one language and a verb structure from another, creating a mixed system that can be considered a form of grammatical variation.
    Ambiguity in grammar:
    Ambiguous grammars are possible, where a single sentence can be parsed in multiple ways according to the grammar’s rules. However, this doesn’t mean the language has multiple grammars, but rather that the chosen grammar is not precise enough to uniquely determine the structure.
    Examples of grammatical variation:
    Sanskrit, Ancient Greek, Gothic, etc.: These languages have dual forms for nouns, pronouns, and verbs.
    Arabic: Some dialects of Arabic, like Modern Standard Arabic, have singular, dual, and plural forms.
    Gurindji Kriol: This language combines noun structures from Gurindji with verb structures from Kriol.
    English: While not as extensive as some languages, English has grammatical variations in different dialects and registers.

    This Panjabi Grammar was published in 1838 – a year before the …The first formal grammars of the Punjabi language were written in the 1860s in the Gurmukhi script. While Punjabi has a rich history and was used as a literary language since the 11th century, its formal grammatical structure was only documented relatively recently. Prior to this, Punjabi was primarily an oral language with influences from various sources.
    Here’s a more detailed look:
    Early Punjabi:
    Punjabi has roots in the Indo-Aryan language family and has been a literary language since the 11th century, with poetry by Baba Farid being a notable example.
    Oral Tradition:
    Like many languages in colonial India, *Punjabi was largely an oral language with a strong spoken tradition.*
    Formalization:
    The first natively written *grammars of Punjabi, in the Gurmukhi script, emerged in the 1860s.*
    English Influence:
    Missionaries and others also produced grammars in English, with William Carey’s work in 1812 being a notable early example.
    Sanskrit Influence:
    Punjabi grammar generally follows the rules of Sanskrit grammar, though it also incorporates elements from other languages and dialects.
    Later Developments:
    Further grammatical works and dictionaries were produced throughout the late 19th and 20th centuries, solidifying the language’s structure and standardization.

     

    • Karnail Singh
Viewing 1 replies (of 1 total)
  • You must be logged in to reply to this topic.